ਵਿਕਟੋਰੀਆ ਦੀਆਂ ਟੋਲ ਵਾਲੀਆਂ ਸੜਕਾਂ ਬਾਰੇ
CityLink ਅਤੇ EastLink ਬਾਰੇ ਹੋਰ ਜਾਣੋ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਯਾਤਰਾ ਕਰਦੇ ਸਮੇਂ ਅਤੇ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਵੇਲੇ ਇਹਨਾਂ ਦੀ ਪਛਾਣ ਕਿਵੇਂ ਕਰਨੀ ਹੈ।
ਵਿਕਟੋਰੀਆ ਵਿੱਚ ਦੋ ਟੋਲ ਵਾਲੀਆਂ ਸੜਕਾਂ ਹਨ - CityLink ਅਤੇ EastLink ਇਹ ਦੋਵੇਂ ਕ੍ਰਮਵਾਰ ਨਿੱਜੀ ਕੰਪਨੀਆਂ Linkt ਅਤੇ ConnectEast ਦੁਆਰਾ ਚਲਾਈਆਂ ਜਾਂਦੀਆਂ ਹਨ।
ਟੋਲ ਵਾਲੀਆਂ ਸੜਕਾਂ ਕੀ ਹਨ ਅਤੇ ਉਹ ਕਿੱਥੇ ਹਨ?
ਟੋਲ ਵਾਲੀਆਂ ਸੜਕਾਂ, ਉਹ ਸੜਕਾਂ ਹਨ ਜਿੱਥੇ ਤੁਹਾਨੂੰ ਉਨ੍ਹਾਂ ਉੱਤੇ ਯਾਤਰਾ ਕਰਨ ਲਈ ਫੀਸ ਦੇਣੀ ਪੈਂਦੀ ਹੈ। ਵਿਕਟੋਰੀਆ ਵਿੱਚ ਦੋ ਟੋਲ ਵਾਲੀਆਂ ਸੜਕਾਂ ਹਨ:
- CityLink, ਜੋ ਟੁਲਾਮਰੀਨ ਫਰੀਵੇਅ, ਵੈਸਟ ਗੇਟ ਫਰੀਵੇਅ ਅਤੇ ਮੋਨਾਸ਼ ਫਰੀਵੇਅ ਨੂੰ ਜੋੜਦਾ ਹੈ; ਅਤੇ
- EastLink, ਜੋ ਈਸਟਰਨ ਫਰੀਵੇਅ, ਮੋਨਾਸ਼ ਫਰੀਵੇਅ, ਫਰੈਂਕਸਟਨ ਫਰੀਵੇਅ ਅਤੇ ਪਨੈਂਸੂਅਲਾ ਲਿੰਕ ਫਰੀਵੇਅ ਨੂੰ ਜੋੜਦਾ ਹੈ।
ਵਿਕਟੋਰੀਆ ਦੀਆਂ ਟੋਲ ਵਾਲੀਆਂ ਸੜਕਾਂ ਨੂੰ ਨਿੱਜੀ ਕੰਪਨੀਆਂ ਵਿਕਟੋਰੀਆ ਦੀ ਸਰਕਾਰ ਅਤੇ ਨਿੱਜੀ ਖੇਤਰ ਵਿਚਕਾਰ ਭਾਈਵਾਲੀ ਦੇ ਪ੍ਰਬੰਧ ਰਾਹੀਂ ਚਲਾਉਂਦੀਆਂ ਹਨ। ਇਸ ਭਾਈਵਾਲੀ ਲਈ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਇਨ੍ਹਾਂ ਟੋਲ ਵਾਲੀਆਂ ਸੜਕਾਂ ਨੂੰ ਡਿਜ਼ਾਈਨ ਕਰਨ, ਉਸਾਰਣ, ਵਿੱਤ ਅਤੇ ਚੱਲਦਾ ਰੱਖਣ ਦੀ ਲੋੜ ਸੀ। ਉਹਨਾਂ ਦੀਆਂ ਲਾਗਤਾਂ ਅਤੇ ਖਤਰਿਆਂ ਦੀ ਭਰਪਾਈ ਕਰਨ ਲਈ, ਉਹਨਾਂ ਨੂੰ ਤਹਿ ਕੀਤੇ ਪੱਧਰਾਂ ਤੇ ਟੋਲ ਵਸੂਲਣ ਦੀ ਆਗਿਆ ਹੈ।

ਵਿਕਟੋਰੀਆ ਦੀਆਂ ਟੋਲ ਵਾਲੀਆਂ ਸੜਕਾਂ ਦੇ ਨਕਸ਼ੇ ਦਾ ਵੱਡਾ ਰੂਪ ਵੇਖੋ
ਵਿਕਟੋਰੀਆ ਦੀਆਂ ਟੋਲ ਵਾਲੀਆਂ ਸੜਕਾਂ ਦਾ ਪਤਾ ਲਗਾਉਣ ਬਾਰੇ ਵਧੇਰੇ ਵਿਸਥਾਰ ਵਿੱਚ ਜਾਣਕਾਰੀ ਵਾਸਤੇ, ਜਿਸ ਵਿੱਚ ਅੰਦਰ ਵੜ੍ਹਨ/ਬਾਹਰ ਨਿਕਲਣ ਵਾਲੀਆਂ ਜਗ੍ਹਾਵਾਂ ਅਤੇ ਟੋਲ ਲਾਉਣ ਵਾਲੀਆਂ ਜਗ੍ਹਾਵਾਂ ਸ਼ਾਮਲ ਹਨ, ਕਿਰਪਾ ਕਰਕੇ ਵੇਖੋ:
ਟੋਲ ਵਾਲੀਆਂ ਸੜਕਾਂ ਨੂੰ ਕਿਵੇਂ ਪਛਾਣਨਾ ਹੈ ਅਤੇ ਆਪਣੀ ਯਾਤਰਾ ਦੀ ਯੋਜਨਾ ਕਿਵੇਂ ਬਣਾਉਣੀ ਹੈ
ਵਿਕਟੋਰੀਆ ਦੀਆਂ ਟੋਲ ਵਾਲੀਆਂ ਸੜਕਾਂ ਉੱਤੇ ਪੀਲੇ ਅੱਖਰਾਂ ਦੇ ਨਾਲ ਵੱਖਰੀ ਤਰ੍ਹਾਂ ਦੇ ਨੀਲੇ ਚਿੰਨ੍ਹ ਹਨ। ਤੁਸੀਂ ਇਹਨਾਂ ਚਿੰਨ੍ਹਾਂ ਨੂੰ ਵੇਖੋਗੇ ਜਦੋਂ ਤੁਸੀਂ ਟੋਲ ਵਾਲੀ ਸੜਕ ਵਿੱਚ ਵੜਣ ਲੱਗਦੇ ਹੋ ਅਤੇ ਇਸ ਦੇ ਨਾਲ-ਨਾਲ ਟੋਲ ਵਾਲੀ ਸੜਕ ਉੱਤੇ ਬਕਾਇਦਾ ਅੰਤਰਾਲਾਂ ਉੱਤੇ ਵੀ ਵੇਖੋਗੇ। ਇਹ ਚਿੰਨ੍ਹ ਟੋਲ ਵਾਲੀ ਸੜਕ ਚਲਾਉਣ ਵਾਲੇ ਬਾਰੇ ਅਤੇ ਭੁਗਤਾਨ ਲਈ ਉਹਨਾਂ ਨਾਲ ਕਿਵੇਂ ਸੰਪਰਕ ਕਰਨਾ ਹੈ ਬਾਰੇ ਵੇਰਵੇ ਵਿਖਾ ਸਕਦੇ ਹਨ।

ਆਪਣੀ ਯਾਤਰਾ ਵਾਸਤੇ ਯੋਜਨਾਬੰਦੀ ਅਤੇ ਭੁਗਤਾਨ ਕਰਨਾ
ਆਪਣੀ ਯਾਤਰਾ ਵਾਸਤੇ ਯੋਜਨਾ ਬਣਾਓ
ਇੱਥੇ ਕਈ ਸੰਦ ਹਨ ਜੋ ਤੁਹਾਨੂੰ ਆਪਣੀ ਯਾਤਰਾ ਦੀ ਯੋਜਨਾ ਬਣਾ ਰਹੇ ਸਮੇਂ ਟੋਲ ਵਾਲੀਆਂ ਸੜਕਾਂ ਨੂੰ ਸ਼ਾਮਲ ਕਰਨ ਜਾਂ ਬਾਹਰ ਕੱਢਣ ਦੀ ਆਗਿਆ ਦਿੰਦੇ ਹਨ।
ਸੰਦਾਂ ਦੀਆਂ ਉਦਾਹਰਣਾਂ ਵਿੱਚ ਸ਼ਾਮਲ ਹਨ:
- Melways ਨਕਸ਼ੇ (ਟੋਲ ਵਾਲੀਆਂ ਸੜਕਾਂ ਨੂੰ ਨੀਲੇ ਰੰਗ ਵਿੱਚ ਦਿਖਾਇਆ ਗਿਆ ਹੈ)
- Google ਨਕਸ਼ੇ
- GPS ਡਿਵਾਈਸਾਂ
ਆਪਣੀ ਯਾਤਰਾ ਦੀ ਲਾਗਤ ਦਾ ਅੰਦਾਜ਼ਾ ਲਗਾਉਣ ਲਈ ਜਾਂ ਟੋਲ ਪੁਆਇੰਟ ਦੇ ਸਥਾਨਾਂ ਨੂੰ ਵੇਖਣ ਲਈ, ਹੇਠਾਂ ਦਿੱਤੇ ਲਿੰਕਾਂ ਦਾ ਹਵਾਲਾ ਲਓ
ਆਪਣੀ ਯਾਤਰਾ ਵਾਸਤੇ ਭੁਗਤਾਨ ਕਰੋ
- ਤੁਸੀਂ ਅਸਥਾਈ ਪਾਸ ਖਰੀਦ ਕੇ, ਜਾਂ ਸਬੰਧਿਤ ਟੋਲ ਕੰਪਨੀ ਨਾਲ ਖਾਤਾ ਖੋਲ੍ਹ ਕੇ ਟੋਲ ਵਾਲੀਆਂ ਸੜਕਾਂ ਦੀ ਵਰਤੋਂ ਕਰਨ ਲਈ ਇਲੈਕਟ੍ਰੌਨਿਕ ਤਰੀਕੇ ਨਾਲ ਭੁਗਤਾਨ ਕਰਦੇ ਹੋ।
- ਵਿਕਟੋਰੀਆ ਦੀਆਂ ਟੋਲ ਵਾਲੀਆਂ ਸੜਕਾਂ, CityLink ਅਤੇ EastLink ਉੱਤੇ ਯਾਤਰਾ ਕਰਦੇ ਸਮੇਂ, ਤੁਹਾਨੂੰ ਟੋਲ ਦੇਣ ਦੀ ਲੋੜ ਹੁੰਦੀ ਹੈ। ਪਤਾ ਕਰੋ ਕਿ ਆਪਣੀ ਯਾਤਰਾ ਲਈ ਭੁਗਤਾਨ ਕਿਵੇਂ ਕਰਨਾ ਹੈ।