ਜੇ ਤੁਸੀਂ ਭੁਗਤਾਨ ਨਹੀਂ ਕਰਦੇ ਤਾਂ ਕੀ ਹੁੰਦਾ ਹੈ?
ਪਤਾ ਕਰੋ ਕਿ ਜੇ ਤੁਸੀਂ ਬਿਨਾਂ ਕਿਸੇ ਜਾਇਜ਼ ਖਾਤੇ ਜਾਂ ਪਾਸ ਦੇ, ਟੋਲ ਵਾਲੀ ਸੜਕ ਦੀ ਵਰਤੋਂ ਕਰਦੇ ਹੋ ਤਾਂ ਕੀ ਹੁੰਦਾ ਹੈ।
ਜੇ ਤੁਸੀਂ ਬਿਨਾਂ ਕਿਸੇ ਜਾਇਜ਼ ਖਾਤੇ ਜਾਂ ਪਾਸ ਦੇ, ਟੋਲ ਵਾਲੀ ਸੜਕ ਉੱਤੇ ਯਾਤਰਾ ਕਰਦੇ ਹੋ (ਇਸ ਵਿੱਚ ਸ਼ਾਮਲ ਹੈ ਜੇ ਤੁਹਾਡਾ ਖਾਤਾ ਮੁਅੱਤਲ ਕੀਤਾ ਗਿਆ ਹੈ), ਤਾਂ ਸਬੰਧਿਤ ਟੋਲ ਵਾਲੀ ਸੜਕ ਚਲਾਉਣ ਵਾਲਾ, ਟੋਲ ਉਗਰਾਹੀ ਦੀ ਕਾਰਵਾਈ ਸ਼ੁਰੂ ਕਰ ਦੇਵੇਗਾ।
ਯਾਦ ਰੱਖੋ, ਤੁਸੀਂ ਯਾਤਰਾ ਕਰਨ ਤੋਂ ਪਹਿਲਾਂ ਜਾਂ 3 ਦਿਨ ਬਾਅਦ ਤੱਕ ਪਾਸ ਖਰੀਦ ਸਕਦੇ ਹੋ।
ਤੁਰੰਤ ਨੋਟ ਕਰੋ: ਜੇ ਤੁਸੀਂ ਹਾਲ ਹੀ ਵਿੱਚ ਟੋਲ ਵਾਲੀ ਸੜਕ ਉੱਤੇ ਯਾਤਰਾ ਕੀਤੀ ਹੈ, ਅਤੇ ਵਿਸ਼ਵਾਸ ਹੈ ਕਿ ਤੁਹਾਡੀਆਂ ਬਿਨਾਂ ਭੁਗਤਾਨ ਕੀਤੀਆਂ ਟੋਲ ਫੀਸਾਂ ਹੋ ਸਕਦੀਆਂ ਹਨ, ਤਾਂ ਪਤਾ ਕਰਨ ਲਈ ਤੁਹਾਡੇ ਵਿਕਲਪ ਇਹ ਹਨ:
- ਯਾਤਰਾ ਲਈ ਵਰਤੀ ਗਈ ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਦੀ ਖੋਜ ਕਰੋ
- ਫ਼ੋਨ ਰਾਹੀਂ ਗਾਹਕ ਸੇਵਾ ਨੁਮਾਇੰਦੇ ਨਾਲ ਗੱਲ ਕਰੋ
- Linkt ਗਾਹਕ ਸੰਭਾਲ: 13 33 31 (ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ)
- EastLink ਗਾਹਕ ਸੇਵਾ: (03) 9955 1400 (ਕਾਰੋਬਾਰੀ ਘੰਟੇ, ਸੋਮਵਾਰ ਤੋਂ ਸ਼ੁੱਕਰਵਾਰ)
ਟੋਲ ਉਗਰਾਹੁਣ ਦੀ ਕਾਰਵਾਈ
ਟੋਲ ਉਗਰਾਹੁਣ ਦੀ ਕਾਰਵਾਈ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕੋਈ ਗੱਡੀ ਅਸਥਾਈ ਪਾਸ ਜਾਂ ਖਾਤੇ ਤੋਂ ਬਿਨਾਂ ਵਿਕਟੋਰੀਆ ਦੀ ਟੋਲ ਵਾਲੀ ਸੜਕ ਉੱਤੇ ਯਾਤਰਾ ਕਰਦੀ ਹੈ।
1. ਟੋਲ ਚਲਾਨ
Linkt ਜਾਂ ConnectEast ਗੱਡੀ ਦੇ ਰਜਿਸਟਰਡ ਚਲਾਉਣ ਵਾਲੇ (ਵਿਕਰੋਡਜ਼ ਨਾਲ ਰਿਕਾਰਡ ਕੀਤਾ ਵਿਅਕਤੀ/ਸੰਗਠਨ) ਨੂੰ ਟੋਲ ਚਲਾਨ ਭੇਜੇਗਾ। ਇਸ ਚਲਾਨ ਵਿੱਚ ਸ਼ਾਮਲ ਹੋਣਗੇ:
- ਯਾਤਰਾ ਦੌਰਾਨ ਲਾਏ ਗਏ ਟੋਲ
- ਪ੍ਰਸ਼ਾਸਕੀ ਫੀਸਾਂ (ਤੁਹਾਡੇ ਚਲਾਨ ਦੀ ਲਾਗਤ ਨੂੰ ਪੂਰਾ ਕਰਨ ਲਈ)|
2. ਪੁੱਗੀ ਮਿਆਦ ਦਾ ਨੋਟਿਸ
ਜੇ ਪਹਿਲੇ ਟੋਲ ਚਲਾਨ ਦਾ ਨਿਯਤ ਤਰੀਕ ਤੱਕ ਭੁਗਤਾਨ ਨਹੀਂ ਕੀਤਾ ਜਾਂਦਾ, ਤਾਂ Linkt ਜਾਂ ConnectEast ਇੱਕ ਪੁੱਗੀ ਮਿਆਦ ਦਾ ਨੋਟਿਸ ਭੇਜੇਗਾ। ਇਹ ਇਸ ਭੁਗਤਾਨ ਦੀ ਬੇਨਤੀ ਕਰੇਗਾ:
- ਯਾਤਰਾ ਦੌਰਾਨ ਲਾਏ ਗਏ ਟੋਲ
- ਉੱਚ ਪ੍ਰਸ਼ਾਸਨਿਕ ਫੀਸਾਂ (ਦੋਵਾਂ ਚਲਾਨਾਂ ਦੀ ਲਾਗਤ ਨੂੰ ਪੂਰਾ ਕਰਨ ਲਈ)|
3. ਉਲੰਘਣਾ ਨੋਟਿਸ
ਜੇ ਪੁੱਗੀ ਮਿਆਦ ਦੇ ਨੋਟਿਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਤਾਂ ਗੱਡੀ ਦੇ ਰਜਿਸਟਰਡ ਚਲਾਉਣ ਵਾਲੇ ਨੂੰ Fines Victoria ਦੁਆਰਾ ਉਲੰਘਣਾ ਨੋਟਿਸ ਭੇਜਿਆ ਜਾਵੇਗਾ।
ਹਰੇਕ ਟੋਲ ਵਾਲੀ ਸੜਕ ਉੱਤੇ ਗੈਰ-ਰਜਿਸਟਰਡ ਯਾਤਰਾ ਦੀ ਹਰੇਕ 7 ਦਿਨਾਂ ਦੀ ਮਿਆਦ ਲਈ ਉਲੰਘਣਾ ਨੋਟਿਸ ਜਾਰੀ ਕੀਤਾ ਜਾਵੇਗਾ। ਕੀ ਤੁਹਾਨੂੰ ਟੋਲ ਦੇ ਚਲਾਨ ਜਾਂ ਜੁਰਮਾਨੇ ਨਾਲ ਕੋਈ ਮੁੱਦਾ ਹੈ?
Fines Victoria
ਟੋਲ ਗਾਹਕ ਲੋਕਪਾਲ
ਜੇ ਤੁਹਾਨੂੰ ਟੋਲ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਸਮੱਸਿਆਵਾਂ ਆ ਰਹੀਆਂ ਹਨ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ:
Fine Fixer
Fine Fixer ਇੱਕ ਮੁਫ਼ਤ ਔਨਲਾਈਨ ਸੰਦ ਹੈ ਜੋ ਤੁਹਾਡੇ ਵਿਕਲਪਾਂ ਦੀ ਪਛਾਣ ਕਰਨ ਅਤੇ ਸਮਝਣ ਵਿੱਚ ਤੁਹਾਡੀ ਸਹਾਇਤਾ ਕਰ ਸਕਦਾ ਹੈ ਜਦੋਂ ਤੁਹਾਨੂੰ ਉਲੰਘਣਾ ਨੋਟਿਸ ਮਿਲਦਾ ਹੈ।
Fine Fixer ਵੈੱਬਸਾਈਟ ਉੱਤੇ ਜਾਓ।
ਵਿੱਤੀ ਤੰਗੀ
ਜੇ ਤੁਸੀਂ ਆਪਣੇ ਟੋਲਾਂ ਦਾ ਭੁਗਤਾਨ ਕਰਨਾ ਚਾਹੁੰਦੇ ਹੋ ਪਰ ਇਸ ਸਮੇਂ ਆਪਣੇ ਭੁਗਤਾਨ ਦਾ ਪ੍ਰਬੰਧ ਨਹੀਂ ਕਰ ਸਕਦੇ, ਤਾਂ ਕਿਰਪਾ ਕਰਕੇ ਆਪਣੇ ਵਿਕਲਪਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸਬੰਧਿਤ ਟੋਲ ਚਲਾਉਣ ਵਾਲੇ ਨਾਲ ਸੰਪਰਕ ਕਰੋ।