ਟੋਲ ਵਾਲੀਆਂ ਸੜਕਾਂ ਦੀ ਵਰਤੋਂ ਕਰਨਾ
ਪਤਾ ਕਰੋ ਕਿ ਟੋਲ ਵਾਲੀਆਂ ਸੜਕਾਂ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਇਸ ਦੀ ਕਿੰਨੀ ਲਾਗਤ ਹੋ ਸਕਦੀ ਹੈ।
ਟੋਲ ਵਾਲੀਆਂ ਸੜਕਾਂ ਉੱਤੇ ਆਪਣੀ ਯਾਤਰਾ ਵਾਸਤੇ ਭੁਗਤਾਨ ਕਰਨਾ
ਵਿਕਟੋਰੀਆ ਦੀਆਂ ਟੋਲ ਵਾਲੀਆਂ ਸੜਕਾਂ ਨੂੰ ਨਿੱਜੀ ਕੰਪਨੀਆਂ ਦੁਆਰਾ ਵਧੀਆ ਬਣਾਈ ਰੱਖਿਆ ਜਾਂਦਾ ਹੈ ਅਤੇ ਚਲਾਇਆ ਜਾਂਦਾ ਹੈ:
ਤੁਹਾਡੀ ਯਾਤਰਾ ਦੀ ਲਾਗਤ ਇਸ ਗੱਲ ਉੱਤੇ ਨਿਰਭਰ ਕਰੇਗੀ ਕਿ:
- ਤੁਸੀਂ ਕਿੰਨੀ ਦੂਰ ਯਾਤਰਾ ਕਰਦੇ ਹੋ;
- ਤੁਸੀਂ ਜਿਸ ਕਿਸਮ ਦੀ ਗੱਡੀ ਚਲਾਉਂਦੇ ਹੋ; ਅਤੇ
- ਤੁਹਾਡੇ ਕੋਲ ਪਾਸ ਜਾਂ ਖਾਤੇ ਦੀ ਕਿਸਮ।
ਪਾਸ ਖਰੀਦਣਾ
ਪਾਸ ਅਸਥਾਈ ਯਾਤਰਾ ਦੀ ਪੇਸ਼ਕਸ਼ ਹੈ ਜੋ ਕਦੇ-ਕਦਾਈਂ ਟੋਲ ਵਾਲੀ ਸੜਕ ਵਰਤਣ ਵਾਲਿਆਂ ਲਈ ਡਿਜ਼ਾਈਨ ਕੀਤੀ ਗਈ ਹੈ। ਤੁਸੀਂ ਯਾਤਰਾ ਕਰਨ ਤੋਂ ਪਹਿਲਾਂ ਜਾਂ ਟੋਲ ਵਾਲੀ ਸੜਕ ਉੱਤੇ ਯਾਤਰਾ ਕਰਨ ਤੋਂ 3 ਦਿਨ ਬਾਅਦ ਤੱਕ ਪਾਸ ਖਰੀਦ ਸਕਦੇ ਹੋ।
ਪਾਸ ਔਨਲਾਈਨ, ਫ਼ੋਨ ਰਾਹੀਂ ਜਾਂ ਵਿਅਕਤੀਗਤ ਤੌਰ ਤੇ ਖਰੀਦੇ ਜਾ ਸਕਦੇ ਹਨ। ਹੋਰ ਵੇਰਵਿਆਂ ਵਾਸਤੇ ਹੇਠਾਂ ਦਿੱਤੇ ਲਿੰਕਾਂ ਦਾ ਹਵਾਲਾ ਲਓ:
EastLink
- EastLink ਟਰਿਪ ਪਾਸਾਂ ਨੂੰ EastLink ਦੇ ਗਾਹਕ ਕੇਂਦਰ, 2 Hillcrest Ave, Ringwood (ਖੁੱਲ੍ਹਣ ਦੇ ਘੰਟੇ ਸਵੇਰੇ 9:30 ਵਜੇ ਤੋਂ ਸ਼ਾਮ 4:30 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ, ਜਨਤਕ ਛੁੱਟੀਆਂ ਨੂੰ ਛੱਡ ਕੇ ਨਿੱਜੀ ਤੌਰ ਉੱਤੇ ਖਰੀਦਿਆ ਜਾ ਸਕਦਾ ਹੈ);
- ਇਸ ਤੋਂ ਇਲਾਵਾ, EastLink ਟਰਿਪ ਪਾਸ ਇੱਥੇ ਔਨਲਾਈਨ ਖਰੀਦੇ ਜਾ ਸਕਦੇ ਹਨ।
CityLink
ਇਹ ਨੋਟ ਕਰਨਾ ਮਹੱਤਵਪੂਰਣ ਹੈ ਕਿ CityLink ਅਤੇ EastLink ਕਈ ਤਰ੍ਹਾਂ ਦੇ ਪਾਸ ਪੇਸ਼ ਕਰਦੇ ਹਨ, ਹੇਠਾਂ ਦਿੱਤੇ ਲਿੰਕਾਂ ਰਾਹੀਂ ਵਧੇਰੇ ਜਾਣਕਾਰੀ ਲੱਭੀ ਜਾ ਸਕਦੀ ਹੈ:
ਖਾਤਾ ਖੋਲ੍ਹਣਾ
ਇਹ ਵਿਕਲਪ ਬਕਾਇਦਾ ਟੋਲ ਵਾਲੀ ਸੜਕ ਵਰਤਣ ਵਾਲਿਆਂ ਲਈ ਡਿਜ਼ਾਈਨ ਕੀਤਾ ਗਿਆ ਹੈ।
ਖਾਤਾ ਖੋਲ੍ਹਣ ਲਈ, ਵਰਤਣ ਵਾਲਿਆਂ ਨੂੰ ਆਮ ਤੌਰ ਤੇ ਖਾਤੇ ਵਿੱਚ ਬਕਾਇਆ ਰੱਖਣ ਵਾਸਤੇ ਸ਼ੁਰੂਆਤੀ ਜਮ੍ਹਾਂ ਰਕਮ ਦਾ ਭੁਗਤਾਨ ਕਰਨਾ ਪੈਂਦਾ ਹੈ, ਜਿਸ ਵਿੱਚੋਂ ਫਿਰ ਫੀਸ ਕੱਟੀ ਜਾਂਦੀ ਹੈ, ਜਦੋਂ ਤੁਸੀਂ ਟੋਲ ਵਾਲੀਆਂ ਸੜਕਾਂ ਦੀ ਵਰਤੋਂ ਕਰਦੇ ਹੋ।
ਟੈਗ ਵਾਲੇ ਖਾਤੇ
ਜ਼ਿਆਦਾਤਰ ਮਾਮਲਿਆਂ ਵਿੱਚ ਟੈਗ ਖਾਤੇ ਦਾ ਵਿਕਲਪ CityLink ਅਤੇ EastLink ਉੱਤੇ ਯਾਤਰਾ ਕਰਨ ਦਾ ਸਭ ਤੋਂ ਸਸਤਾ ਤਰੀਕਾ ਹੈ। ਵਰਤਣ ਵਾਲਿਆਂ ਨੂੰ ਆਪਣੀ ਗੱਡੀ ਦੇ ਅਗਲੇ ਸ਼ੀਸ਼ੇ ਉੱਤੇ ਇਲੈਕਟ੍ਰੌਨਿਕ ਟੈਗ ਡਿਵਾਈਸ ਲਗਾਉਣ ਦੀ ਲੋੜ ਹੁੰਦੀ ਹੈ।
ਇਸ ਦੀ ਵਰਤੋਂ ਆਸਟ੍ਰੇਲੀਆ ਵਿੱਚ ਕਿਸੇ ਵੀ ਟੋਲ ਵਾਲੀ ਸੜਕ ਉੱਤੇ ਕੀਤੀ ਜਾ ਸਕਦੀ ਹੈ।
ਬਿਨਾਂ ਟੈਗ ਵਾਲੇ ਖਾਤੇ (ਵੀਡੀਓ ਖਾਤੇ)
- CityLink ਅਤੇ EastLink ਦੋਵਾਂ ਉੱਤੇ ਯਾਤਰਾ ਕਰੋ
- ਤੁਹਾਨੂੰ ਟੈਗ ਲਗਾਉਣ ਦੀ ਲੋੜ ਨਹੀਂ ਹੈ, ਤੁਹਾਡੀ ਗੱਡੀ ਦੀ ਦੀ ਨੰਬਰ ਪਲੇਟ ਦੀ ਤਸਵੀਰ ਤੁਹਾਡੀ ਪਛਾਣ ਕਰਨ ਲਈ ਵਰਤੀ ਜਾਂਦੀ ਹੈ
- ਟੋਲ ਤੋਂ ਇਲਾਵਾ ਹਰੇਕ ਯਾਤਰਾ ਵਾਸਤੇ ਤਸਵੀਰ ਨੂੰ ਪਛਾਨਣ ਦੀ ਫੀਸ ਲਈ ਜਾਂਦੀ ਹੈ
ਖਾਤਾ ਖੋਲ੍ਹੇ ਬਿਨਾਂ ਹੀ ਟੋਲ ਵਾਲੀ ਸੜਕ ਦੀ ਵਰਤੋਂ ਕੀਤੀ ਹੈ?
ਜਦੋਂ ਤੁਸੀਂ ਵਿਕਟੋਰੀਆ ਦੀ ਟੋਲ ਵਾਲੀ ਸੜਕ ਉੱਤੇ ਯਾਤਰਾ ਕਰਦੇ ਹੋ ਤਾਂ ਤੁਹਾਨੂੰ (ਕਾਨੂੰਨ ਅਨੁਸਾਰ) ਟੋਲ ਦੇਣ ਦੀ ਲੋੜ ਹੁੰਦੀ ਹੈ।
ਪਤਾ ਕਰੋ ਕਿ ਜੇ ਤੁਸੀਂ ਭੁਗਤਾਨ ਨਹੀਂ ਕਰਦੇ ਤਾਂ ਕੀ ਹੁੰਦਾ ਹੈ।
ਇਹ ਕਿਵੇਂ ਪਤਾ ਕਰਨਾ ਹੈ ਕਿ ਜੇ ਤੁਹਾਡੀਆਂ ਕੋਈ ਬਕਾਇਆ ਟੋਲ ਫੀਸਾਂ ਹਨ
ਜੇ ਤੁਸੀਂ ਹਾਲ ਹੀ ਵਿੱਚ ਟੋਲ ਵਾਲੀ ਸੜਕ ਉੱਤੇ ਯਾਤਰਾ ਕੀਤੀ ਹੈ, ਅਤੇ ਵਿਸ਼ਵਾਸ ਹੈ ਕਿ ਤੁਹਾਡੀਆਂ ਬਿਨਾਂ ਭੁਗਤਾਨ ਕੀਤੀਆਂ ਟੋਲ ਫੀਸਾਂ ਹੋ ਸਕਦੀਆਂ ਹਨ, ਤਾਂ ਪਤਾ ਕਰਨ ਲਈ ਤੁਹਾਡੇ ਵਿਕਲਪ ਇਹ ਹਨ:
- ਯਾਤਰਾ ਲਈ ਵਰਤੀ ਗਈ ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਦੀ ਖੋਜ ਕਰੋ
- ਫ਼ੋਨ ਰਾਹੀਂ ਗਾਹਕ ਸੇਵਾ ਨੁਮਾਇੰਦੇ ਨਾਲ ਗੱਲ ਕਰੋ
- Linkt ਗਾਹਕ ਸੰਭਾਲ: 13 33 31 (ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ)
- EastLink ਗਾਹਕ ਸੇਵਾ: (03) 9955 1400 (ਕਾਰੋਬਾਰੀ ਘੰਟੇ, ਸੋਮਵਾਰ ਤੋਂ ਸ਼ੁੱਕਰਵਾਰ)
ਆਪਣੇ ਸੰਪਰਕ ਦੇ ਵੇਰਵਿਆਂ ਨੂੰ ਤਾਜ਼ਾ ਰੱਖੋ
ਜੇ ਤੁਸੀਂ ਆਪਣੇ ਵੇਰਵਿਆਂ ਨੂੰ VicRoads ਅਤੇ ਆਪਣੇ ਟੋਲ ਚਲਾਉਣ ਵਾਲੇ ਨਾਲ ਤਾਜ਼ਾ ਨਹੀਂ ਰੱਖਦੇ ਤਾਂ ਤੁਸੀਂ ਮਹੱਤਵਪੂਰਣ ਜਾਣਕਾਰੀ ਤੋਂ ਖੁੰਝ ਸਕਦੇ ਹੋ।
VicRoads ਨਾਲ ਆਪਣੇ ਪਤੇ ਨੂੰ ਨਵਿਆਉਣਾ (ਅੱਪਡੇਟ ਕਰਨਾ)
VicRoads ਦੁਆਰਾ ਰੱਖੇ ਗਏ ਗੱਡੀ ਦੇ ਰਜਿਸਟਰਡ ਚਲਾਉਣ ਵਾਲੇ ਦੇ ਵੇਰਵਿਆਂ ਦੀ ਵਰਤੋਂ, ਟੋਲ ਦੇ ਪੈਸੇ ਉਗਰਾਹੁਣ ਲਈ ਕੀਤੀ ਜਾਵੇਗੀ। ਇਸ ਦਾ ਮਤਲਬ ਇਹ ਹੈ ਕਿ ਜੇ ਤੁਸੀਂ VicRoads ਨਾਲ ਆਪਣਾ ਪਤਾ ਨਹੀਂ ਬਦਲਦੇ, ਤਾਂ ਗਲਤ ਪਤੇ ਉੱਤੇ ਟੋਲ ਦਾ ਚਲਾਨ ਜਾਂ ਉਲੰਘਣਾ ਨੋਟਿਸ ਭੇਜਿਆ ਜਾ ਸਕਦਾ ਹੈ।
VicRoads ਨਾਲ ਆਪਣੇ ਵੇਰਵਿਆਂ ਨੂੰ ਅੱਪਡੇਟ ਕਰਨਾ Linkt (CityLink) ਜਾਂ EastLink ਨਾਲ ਤੁਹਾਡੇ ਖਾਤੇ ਦੇ ਵੇਰਵਿਆਂ ਨੂੰ ਅੱਪਡੇਟ ਨਹੀਂ ਕਰੇਗਾ।
ਆਪਣੇ ਟੋਲ ਚਲਾਉਣ ਵਾਲੇ ਨਾਲ ਆਪਣੇ ਪਤੇ ਨੂੰ ਨਵਿਆਉਣਾ( ਅੱਪਡੇਟ ਕਰਨਾ)
ਜੇ ਤੁਸੀਂ ਆਪਣੇ ਵੇਰਵਿਆਂ ਨੂੰ ਆਪਣੇ ਟੋਲ ਚਲਾਉਣ ਵਾਲੇ ਨਾਲ ਨਵੀਨਤਮ ਨਹੀਂ ਰੱਖਦੇ, ਤਾਂ ਤੁਸੀਂ ਆਪਣੇ ਖਾਤੇ ਬਾਰੇ ਮਹੱਤਵਪੂਰਣ ਜਾਣਕਾਰੀ ਤੋਂ ਖੁੰਝ ਸਕਦੇ ਹੋ, ਜੋ ਤੁਹਾਨੂੰ ਟੋਲ ਉਗਰਾਹੀ ਦੀ ਸਮੱਸਿਆ ਤੋਂ ਬਚਣ ਵਿੱਚ ਮਦਦ ਕਰ ਸਕਦੀ ਹੈ।
ਆਪਣੇ ਟੋਲ ਚਲਾਉਣ ਵਾਲੇ ਨਾਲ ਆਪਣੇ ਵੇਰਵਿਆਂ ਨੂੰ ਅੱਪਡੇਟ ਕਰਨਾ VicRoads ਨਾਲ ਤੁਹਾਡੇ ਵੇਰਵਿਆਂ ਨੂੰ ਅੱਪਡੇਟ ਨਹੀਂ ਕਰੇਗਾ।
ਮੇਰੇ ਕੋਲ ਇੱਕ ਅੰਤਰਰਾਜੀ ਟੈਗ ਖਾਤਾ ਹੈ ਅਤੇ ਮੈਂ ਵਿਕਟੋਰੀਆ ਦੀ ਟੋਲ ਵਾਲੀ ਸੜਕ ਦੀ ਵਰਤੋਂ ਕਰਨਾ ਚਾਹੁੰਦਾ/ਚਾਹੁੰਦੀ ਹਾਂ।
ਅੰਤਰਰਾਜੀ ਟੋਲ ਵਾਲੀਆਂ ਸੜਕਾਂ ਉੱਤੇ ਵਰਤੇ ਜਾਣ ਵਾਲੇ ਟੈਗਾਂ ਦੀ ਵਰਤੋਂ CityLink ਅਤੇ EastLink ਉੱਤੇ ਕੀਤੀ ਜਾ ਸਕਦੀ ਹੈ।
ਵਿਕਟੋਰੀਆ ਦੀ ਯਾਤਰਾ ਕਰਨ ਤੋਂ ਪਹਿਲਾਂ, ਇਹ ਮਹੱਤਵਪੂਰਣ ਹੈ ਕਿ ਤੁਹਾਨੂੰ ਲਾਜ਼ਮੀ ਤੌਰ ਉੱਤੇ ਇਹ ਕਰਨਾ ਚਾਹੀਦਾ ਹੈ:
- ਪਹਿਲਾਂ ਤੋਂ ਪਾਏ ਪੈਸਿਆਂ ਵਾਲੇ ਖਾਤੇ ਵਿੱਚ ਹਮੇਸ਼ਾਂ ਵਰਤਣ ਜੋਗੇ ਪੈਸੇ ਪਾ ਕੇ ਰੱਖੋ,
- ਇਹ ਯਕੀਨੀ ਬਣਾਓ ਕਿ ਤੁਹਾਡੀ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ ਤੁਹਾਡੇ ਖਾਤੇ ਵਿੱਚ ਸੂਚੀਬੱਧ ਹੋਵੇ।
ਮੇਰੇ ਕੋਲ ਇੱਕ ਅੰਤਰਰਾਜੀ ਟੈਗ ਖਾਤਾ ਨਹੀਂ ਹੈ ਅਤੇ ਮੈਂ ਵਿਕਟੋਰੀਆ ਦੀ ਟੋਲ ਵਾਲੀ ਸੜਕ ਦੀ ਵਰਤੋਂ ਕਰਨਾ ਚਾਹੁੰਦਾ/ਚਾਹੁੰਦੀ ਹਾਂ।
ਟੋਲ ਵਾਲੀ ਸੜਕ ਉੱਤੇ ਯਾਤਰਾ ਕਰਨ ਤੋਂ ਪਹਿਲਾਂ ਜਾਂ 3 ਦਿਨਾਂ ਬਾਅਦ ਤੱਕ ਪਾਸ ਖਰੀਦਣ ਲਈ ਤੁਹਾਨੂੰ Linkt (CityLink) (External link) ਜਾਂ EastLink (External link) ਨਾਲ ਸੰਪਰਕ ਕਰਨਾ ਚਾਹੀਦਾ ਹੈ। CityLink ਅਤੇ EastLink ਦੋਵੇਂ ਕਈ ਤਰ੍ਹਾਂ ਦੇ ਪਾਸਾਂ ਦੀ ਪੇਸ਼ਕਸ਼ ਕਰਦੇ ਹਨ ਜੋ ਅਕਸਰ ਵਰਤਣ ਵਾਲਿਆਂ ਲਈ ਢੁਕਵੇਂ ਹਨ। ਅਜਿਹਾ ਨਾ ਕਰਨ ਦੇ ਨਤੀਜੇ ਵਜੋਂ ਭੁਗਤਾਨ ਦਿੱਤੇ ਜਾਣ ਦੀ ਬੇਨਤੀ ਜਾਰੀ ਕੀਤੀ ਜਾਵੇਗੀ, ਜਿਸ ਦੇ ਨਤੀਜੇ ਵਜੋਂ ਜੇ ਅਦਾਇਗੀ ਨਾ ਕੀਤੀ ਗਈ ਤਾਂ ਉਲੰਘਣਾ ਨੋਟਿਸ (External link) ਜਾਰੀ ਕੀਤਾ ਜਾ ਸਕਦਾ ਹੈ।
ਮੈਂ ਟੋਲ ਵਾਲੀਆਂ ਸੜਕਾਂ ਦੇ ਆਲੇ-ਦੁਆਲੇ ਆਪਣੀ ਯਾਤਰਾ ਦੀ ਯੋਜਨਾ ਕਿਵੇਂ ਬਣਾਵਾਂ?
ਇੱਥੇ ਕਈ ਸੰਦ ਹਨ ਜੋ ਗੱਡੀ ਚਲਾਉਣ ਵਾਲਿਆਂ ਨੂੰ ਆਪਣੇ ਨਾਮਜ਼ਦ ਸਥਾਨਾਂ ਤੇ ਜਾਣ ਲਈ ਨਿਰਦੇਸ਼ ਮੰਗਣ ਸਮੇਂ ਟੋਲ ਵਾਲੀਆਂ ਸੜਕਾਂ ਦੀ ਵਰਤੋਂ ਨੂੰ ਸ਼ਾਮਲ ਕਰਨ ਜਾਂ ਬਾਹਰ ਕੱਢਣ ਦੀ ਆਗਿਆ ਦਿੰਦੇ ਹਨ। ਉਦਾਹਰਨ ਲਈ Google ਜਾਂ Whereis. ਇਸ ਤੋਂ ਇਲਾਵਾ, Melways ਨਕਸ਼ੇ ਟੋਲ ਵਾਲੀਆਂ ਸੜਕਾਂ ਨੂੰ ਨੀਲੇ ਰੰਗ ਨਾਲ ਵਿਖਾਉਂਦੇ ਹਨ ਤਾਂ ਜੋ ਗੱਡੀ ਚਲਾਉਣ ਵਾਲਿਆਂ ਨੂੰ ਉਸ ਅਨੁਸਾਰ ਆਪਣੀਆਂ ਯਾਤਰਾਵਾਂ ਦੀ ਯੋਜਨਾ ਬਣਾਉਣ ਦੀ ਆਗਿਆ ਦਿੱਤੀ ਜਾ ਸਕੇ।
ਗੱਡੀ ਚਲਾਉਂਦੇ ਸਮੇਂ ਤੁਸੀਂ ਵਿਕਟੋਰੀਆ ਦੀਆਂ ਟੋਲ ਵਾਲੀਆਂ ਸੜਕਾਂ ਦੀ ਪਛਾਣ ਉਨ੍ਹਾਂ ਦੇ ਵਿਲੱਖਣ ਨੀਲੇ ਅਤੇ ਪੀਲੇ ਚਿੰਨ੍ਹਾਂ ਦੁਆਰਾ ਕਰ ਸਕਦੇ ਹੋ। ਟੋਲ ਵਾਲੀਆਂ ਸੜਕਾਂ ਨੂੰ ਕਿਵੇਂ ਪਛਾਨਣਾ ਹੈ ਅਤੇ ਵਿਕਟੋਰੀਆ ਵਿੱਚ ਆਪਣੀ ਯਾਤਰਾ ਦੀ ਯੋਜਨਾ ਕਿਵੇਂ ਬਣਾਉਣੀ ਹੈ ਇਸ ਬਾਰੇ ਹੋਰ ਜਾਣੋ।
ਟੈਕਸੀਆਂ ਵਿੱਚ ਯਾਤਰਾ ਕਰਨਾ
Show more
ਟੈਕਸੀ ਵਿੱਚ ਯਾਤਰਾ ਕਰਦੇ ਸਮੇਂ, ਤੁਹਾਡੇ ਡਰਾਈਵਰ ਨੂੰ ਤੁਹਾਨੂੰ ਆਪਣੀ ਯਾਤਰਾ ਦੇ ਹਿੱਸੇ ਵਜੋਂ ਟੋਲ ਵਾਲੀ ਸੜਕ ਦੀ ਵਰਤੋਂ ਕਰਨ (ਜਾਂ ਨਾ ਵਰਤਣ) ਦੀ ਚੋਣ ਕਰਨ ਦੇਣੀ ਚਾਹੀਦੀ ਹੈ।
ਜੇ ਤੁਸੀਂ ਟੋਲ ਵਾਲੀ ਸੜਕ ਦੀ ਵਰਤੋਂ ਕਰਨ ਦੀ ਚੋਣ ਕਰਦੇ ਹੋ, ਤਾਂ ਲਾਗੂ ਹੋਣ ਵਾਲੇ ਟੈਕਸੀ ਟੋਲ, ਤੁਹਾਡੇ ਮੀਟਰ ਵਾਲੇ ਕਿਰਾਏ ਦੇ ਉਪਰੋਂ ਦੀ ਵਸੂਲੇ ਜਾਣਗੇ। ਇਹ ਟੋਲ ਫੀਸਾਂ ਟੈਕਸੀ ਦੇ ਅੰਦਰ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
ਟੈਕਸੀ ਯਾਤਰਾ ਅਤੇ ਟੋਲ ਫੀਸਾਂ ਬਾਰੇ ਹੋਰ ਜਾਣਨ ਲਈ ਇੱਥੇ ਜਾਓ Commercial Passenger Vehicles Victoria